ਕਾਰੋਬਾਰ ਖਰਚਾ ਪ੍ਰਬੰਧਨ
ਕਾਰੋਬਾਰੀ ਖਰਚ ਪ੍ਰਬੰਧਨ ਵਿੱਚ 5 ਪੜਾਅ ਸ਼ਾਮਲ ਹਨ:
1. ਕਾਰੋਬਾਰ ਦੇ ਸਾਰੇ ਖਰਚੇ ਅਤੇ ਆਮਦਨੀ ਲੈਣ-ਦੇਣ ਇਕੱਠੇ ਕਰੋ:
- ਔਨਲਾਇਨ ਬੈਂਕਿੰਗ ਜਾਂ ਫਾਇਲਾਂ ਦੀ ਵਰਤੋਂ ਕਰਕੇ ਆਪਣੇ ਬੈਂਕ ਤੋਂ ਡਾਟਾ ਆਯਾਤ ਕਰੋ।
- ਐਸ ਐਮ ਐਸ ਬੈਂਕਿੰਗ ਦੁਆਰਾ ਆਪਣੇ ਆਪ ਡਾਟਾ ਪ੍ਰਾਪਤ ਕਰੋ।
- ਆਵਾਜ਼ ਪਛਾਣ ਦੀ ਵਰਤੋਂ ਕਰਕੇ ਲੈਣ-ਦੇਣ ਦਰਜ ਕਰੋ।
- ਵਿਜੇਟਸ ਦੀ ਵਰਤੋਂ ਕਰਕੇ ਆਪਣੇ ਹੱਥੀ ਫੋਨ ਦੀ ਹੋਮ ਸਕ੍ਰੀਨ ਤੇ ਡਾਟਾ ਦਾਖਲ ਕਰੋ। ਵਿਜੇਟਸ ਅਤੇ ਉਹਨਾਂ ਨੂੰ ਕਿਵੇਂ ਸਥਾਪਿਤ ਕਰਨਾ ਹੈ, ਬਾਰੇ ਹੋਰ ਜਾਣੋ।
ਤੁਹਾਡੇ ਦੁਆਰਾ ਵਰਤੇ ਜਾਣ ਵਾਲੇ ਭੁਗਤਾਨ ਦੇ ਸਾਰੇ ਸਾਧਨਾਂ ਲਈ ਇਸ ਪ੍ਰਕਿਰਿਆ ਨੂੰ ਦੁਹਰਾਉ: ਨਕਦ, ਬੈਂਕ ਖਾਤਾ, ਕ੍ਰੈਡਿਟ ਕਾਰਡ, ਇਲੈਕਟ੍ਰਾਨਿਕ ਵਾਲਿਟ ਅਤੇ ਗਿਫਟ ਕਾਰਡ
ਕਾਰੋਬਾਰੀ ਖਰਚਿਆਂ ਨੂੰ ਨਿੱਜੀ ਖਰਚਿਆਂ ਤੋਂ ਵੱਖ ਕਰੋ।
2. ਡਾਟਾ ਸੁਧਾਰ:
- ਹਰ ਇੱਕ ਖਾਤੇ ਦੇ ਬਕਾਏ ਦੀ ਜਾਂਚ ਕਰਕੇ ਯਕੀਨੀ ਬਣਾਉ ਕਿ ਤੁਸੀਂ ਕੋਈ ਲੈਣ-ਦੇਣ ਗੁਆਇਆ ਤਾਂ ਨਹੀਂ।
- ਹਰ ਇੱਕ ਲੈਣ-ਦੇਣ ਤੇ ਹੋਰ ਜਾਣਕਾਰੀ ਸ਼ਾਮਲ ਕਰੋ।
- ਵਰਗੀਕਰਨ ਨੂੰ ਸੁਧਾਰੋ: ਪਹਿਲਾਂ ਤੋਂ ਬਣੇ ਹੋਏ 200 ਵਰਗੀਕਰਨ ਵਰਤੋਂ ਜਾਂ ਨਿੱਜੀ ਸ਼੍ਰੇਣੀਆਂ ਅਤੇ ਉਪ ਸ਼੍ਰੇਣੀਆਂ ਸ਼ਾਮਲ ਕਰੋ। ਹੋਰ ਜਾਣੋ
- ਖਪਤ ਬਾਰੇ ਜਾਣਕਾਰੀ ਸ਼ਾਮਲ ਕਰੋ: ਹਰੇਕ ਲੈਣ-ਦੇਣ ਲਈ ਸਹੀ ਸਮੇਂ ਦੀ ਮਿਆਦ ਹੋਰ ਜਾਣੋ
- ਆਪਣੇ ਖਰੀਦੇ ਹੋਏ ਉਤਪਾਦ ਦੀਆਂ ਤਸਵੀਰਾਂ ਸ਼ਾਮਲ ਕਰੋ।
- ਰਸੀਦ, ਬਿਲ ਜਾਂ ਡਿਲਵਿਰੀ ਨੋਟ ਦੀਆਂ ਤਸਵੀਰਾਂ ਸ਼ਾਮਲ ਕਰੋ।
- ਆਵਾਜ਼ ਵਾਲੇ ਯਾਦ-ਪੱਤਰ ਸ਼ਾਮਲ ਕਰੋ।
- ਜਗ੍ਹਾਂ ਸ਼ਾਮਲ ਕਰੋ।
- ਜੇਕਰ ਉਚਿਤ ਹੋਵੇ ਤਾਂ ਭੁਗਤਾਨਾਂ ਤੇ ਜਾਣਕਾਰੀ ਸ਼ਾਮਲ ਕਰੋ(ਭੁਗਤਾਨ, ਵਿਆਜ ਦੀ ਜਾਣਕਾਰੀ, ਲਿੰਕੇਜ ਜਾਣਕਾਰੀ
- ਜੇਕਰ ਉਚਿਤ ਹੋਵੇ ਤਾਂ ਲੈਣ-ਦੇਣ ਨੂੰ ਪ੍ਰੋਜੈਕਟਾਂ ਨਾਲ ਜੋੜੋ (ਵੱਡੀਆਂ ਗਤੀਵਿਧੀਆਂ ਜਿਵੇਂ ਕਾਰੋਬਾਰੀ ਯਾਤਰਾ ਜਾਂ ਸਟੋਰ/ਦਫ਼ਤਰ ਦਾ ਕੰਮ ਕਰਾਉਣਾ ਜਾਂ ਨਵੀਨੀਕਰਨ ਕਰਾਉਣਾ। ਹੋਰ ਜਾਣੋ
- ਜੇਕਰ ਤੁਹਾਡੇ ਕੋਲ ਵਪਾਰਕ ਲਿੰਕ ਲੈਣ-ਦੇਣ ਵਿੱਚ ਕਈ ਭਾਈਵਾਲ ਹਨ, ਜੇਕਰ ਉਚਿਤ ਹੋਵੇ। ਹੋਰ ਜਾਣੋ
3. ਆਪਣੇ ਕਾਰੋਬਾਰ ਦੀ ਵਿੱਤੀ ਸਥਿਤੀ ਦਾ ਵਿਸ਼ਲੇਸ਼ਣ ਕਰੋ:
- ਖਰਚੇ ਦਾ ਪਾਈ ਚਾਰਟ- ਤੁਸੀਂ ਤਨਖ਼ਾਹਾਂ, ਕੱਚੇ ਮਾਲ, ਇਸ਼ਤਿਹਾਰਬਾਜ਼ੀ ਆਦਿ ਤੇ ਕਿੰਨਾ ਖਰਚਾ ਕਰਦੇ ਹੋ।
- ਤੁਹਾਡੀ ਆਮਦਨੀ ਤੇ ਖਰਚਿਆਂ ਦਾ ਬਾਰ ਗਰਾਫ-ਉਹ ਸਮੇਂ ਦੇ ਨਾਲ ਕਿਵੇਂ ਬਦਲਦੇ ਹਨ।
- ਖਰਚਾ ਜਾਂ ਆਮਦਨ ਦੇ ਸਰੋਤਾਂ ਨੂੰ ਸਮਝਣ ਲਈ ਹਰੇਕ ਸ਼੍ਰੇਣੀ ਤੇ ਡਰਿੱਲ ਡਾਊਨ/ਥੱਲੇ ਕਰੋ
- ਆਪਣੇ ਸਾਰੇ ਖਾਤਿਆਂ ਦੇ ਇਕੱਠੇ ਬਕਾਇਆ ਦੇ ਗ੍ਰਾਫ ਨੂੰ ਜਾਂਚ ਕਰੋ ਅਤੇ ਇਹ ਯਕੀਨੀ ਬਣਾਉ ਕਿ ਤੁਸੀਂ ਓਵਰਡਰਾਵਟ ਵਿੱਚ ਨਹੀਂ ਜਾਓਗੋ।
4. ਯੋਜਨਾ ਵਿੱਚ ਸੁਧਾਰ ਕਰੋ:
- ਪੈਸੇ ਬਚਾਉਣ ਲਈ ਸੁਝਾਅ ਪ੍ਰਾਪਤ ਕਰੋ।
- ਪਰਿਵਾਰਕ ਬੈਠਕ ਕਰੋ ਅਤੇ ਚਰਚਾ ਕਰੋ ਕਿ ਵਿੱਤੀ ਸਥਿਤੀ ਨੂੰ ਕਿਵੇਂ ਸੁਧਾਰਿਆ ਜਾ ਸਕਦਾ ਹੈ।
- ਖਰਚੇ ਨੂੰ ਘਟਾਉਣ ਅਤੇ ਆਮਦਨ ਵਧਾਉਣ ਲਈ ਬਜਟ ਦੀ ਯੋਜਨਾ ਬਣਾਓ।
5. ਨਤੀਜਿਆਂ ਦੀ ਜਾਂਚ ਕਰੋ:
- ਤੁਹਾਡੇ ਦੁਆਰਾ ਯੋਜਨਾਬੱਧ ਕੀਤੇ ਗਏ ਬਜਟ ਦੀ ਅਸਲ ਖਰਚਿਆਂ ਅਤੇ ਅਸਲ ਆਮਦਨ ਨਾਲ ਤੁਲਨਾ ਕਰੋ।
- ਸਮੇਂ-ਸਮੇਂ ਤੇ ਖਰਚੇ ਦੇ ਬਾਰ ਚਾਰਟ ਦੀ ਜਾਂਚ ਕਰੋ ਅਤੇ ਪੁਸ਼ਟੀ ਕਰੋ ਕਿ ਖਰਚੇ ਘੱਟ ਰਹੇ ਹਨ।
- ਸਮੇਂ-ਸਮੇਂ ਤੇ ਆਮਦਨੀ ਦੇ ਬਾਰ ਚਾਰਟ ਦੀ ਜਾਂਚ ਕਰੋ ਅਤੇ ਤਸਦੀਕ ਕਰੋ ਕਿ ਤੁਸੀ ਵੱਧ ਪੈਸਾ ਕਮਾਉਂਦੇ ਹੋ।